'ਜ਼ੀਓਨ ਵੱਲ ਵਧਣਾ' - ਪੰਜਾਬੀ ਭਾਸ਼ਾ ਵਿਚ ਫਿਲਮ ਦੇ ਟ੍ਰੇਲਰ
Video
April 21, 2015
4,000 ਸਾਲ ਪਹਿਲਾਂ ਮੈਸੋਪੋਟਾਮੀਆ ਵਿੱਚ ਪਰਮੇਸ਼ਰ ਨੇ ਅਬਰਾਹਾਮ ਨੂੰ ਦਰਸ਼ਨ ਦਿਤੇ ਅਤੇ ਉਸਨੂੰ ਕਿਹਾ ਕਿ ਤੂੰ ਆਪਣੇ ਦੇਸ਼ ਅਤੇ ਆਪਣੇ ਪਿਤਾ ਦੇ ਘਰ , ਰਿਸ਼ਤੇਦਾਰਾਂ ਨੂੰ ਛੱਡ ਕੇ ਮੇਰੇ ਨਾਲਉਸ ਜ਼ਮੀਨ ਤੇ ਆ ਜਾਉ ਜੋ ਮੈਂ ਤੈਨੂੰ ਦਿਖਾਵਾਂਗਾ ਤੇ ਮੈਂ ਇਸਨੂੰ ਇੱਕ ਮਹਾਨ ਦੇਸ਼ ਬਣਾ ਦੇਵਾਂਗਾ, "ਅਬਰਾਹਾਮ ਨੇ ਪ੍ਰਭੂ ਨੂੰ ਮੰਨਿਆ ਅਤੇ ਉਹ ਵਾਅਦੇ ਅਨੁਸਾਰ ਕਨਾਨ ਦੀ ਜ਼ਮੀਨ ਵਿੱਚ ਆਪਣੇ ਪੁੱਤਰ ਇਸਾਕ ਅਤੇ ਪੋਤੇ ਜੈਕਬ ਨਾਲ ਰਹਿਣ ਲੱਗਾ, ਜਿਸਨੂੰ ਬਾਅਦ ਵਿੱਚ ਇਸਰਾਈਲ ਦਾ ਨਾਮ ਦਿੱਤਾ ਗਿਆ|
ਕਨਾਨ ਦੀ ਧਰਤੀ ਵਿੱਚ ਕਾਲ ਪੈਣ ਕਾਰਨ ਇਸਰਾਈਲ ਅਤੇ ਉਸਦੇ 12 ਪੁੱਤਰ ਮਿਸਰ ਵਿੱਚ ਆ ਗਏ ਜਿਥੇ ਉਹ ਇੱਕ ਮਜ਼ਬੂਤ ਦੇਸ ਵਿੱਚ ਤਬਦੀਲ ਹੋ ਗਏ| ਮਿਸਰ ਦੇ ਲੋਕਾਂ ਨੂੰ ਆਪਣੇ ਦੇਸ਼ ਵਿਚ ਰਹਿ ਰਹੇ ਸ਼ਕਤੀਸ਼ਾਲੀ ਇਸਰਾਲੀਆਂ ਤੋਂ ਡਰ ਲਗਣਾ ਸ਼ੁਰੂ ਹੋ ਗਿਆ, ਜਿਸ ਲਈ ਉਹਨਾਂ ਨੇ ਇਸਰਾਲੀਆਂ ਨੂੰ ਬੰਦੀ ਬਣਾ ਲਿਆ ਅਤੇ ਗੁਲਾਮੀ ਨਾਲ ਉਹਨਾਂ ਦੀ ਜ਼ਿੰਦਗੀ ਕੌੜੀ ਬਣਾ ਦਿੱਤੀ| ਮਿਸਰ ਵਿੱਚ 430 ਸਾਲ ਕਟਣ ਤੋਂ ਬਾਅਦ, ਉਹ ਮੂਸਾ ਦੁਆਰਾ ਗੁਲਾਮੀ ਤੋਂ ਆਜ਼ਾਦ ਕਰਵਾਏ ਗਏ| ਫਿਰ ਉਹਨਾਂ ਨੇ ਲਾਲ ਸਮੁੰਦਰ ਨੂੰ ਪਾਰ ਕਰ ਲਿਆ ਅਤੇ ਅਰੇਬੀਆ ਵਿੱਚ ਦਾਖਲ ਹੋ ਗਏ, ਜਿੱਥੇ ਉਹਨਾਂ ਨੇ ਮਾਊਂਟ ਸਿਨਾਈ ਵਿੱਚ ਪਰਮੇਸ਼ਰ ਦੇ ਕਾਨੂੰਨ ਦੀ ਪ੍ਰਾਪਤੀ ਕੀਤੀ|
ਇਸਰਾਈਲੀਆਂ ਦੀ ਜ਼ਿਹੜੀ ਪੀੜ੍ਹੀ ਨੇ ਮੂਸਾ ਨਾਲ ਮਿਲਕੇ ਮਿਸਰ ਨੂੰ ਛੱਡ ਦਿੱਤਾ ਸੀ ਉਹਨਾਂ ਨੂੰ ਵਾਅਦਾ ਕੀਤੀ ਹੋਈ ਜ਼ਮੀਨ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਸੀ ਕਿਉਂਕਿ ਉਹਨਾਂ ਦਾ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਸੀ| ਉਹਨਾਂ ਨੂੰ 40 ਸਾਲ ਦੇ ਲਈ ਉਜਾੜ ਵਿੱਚ ਭਟਕਣ ਲਈ ਮਜ਼ਬੂਰ ਕਰ ਦਿੱਤਾ ਗਿਆ ਜਦੋਂ ਤੱਕ ਉਹਨਾਂ ਦੀ ਪਰਮਾਤਮਾ ਨੂੰ ਮੰਨਣ ਵਾਲੀ ਨਵੀਂ ਪੀੜੀ ਨਹੀਂ ਉੱਠੀ ਅਤੇ ਫਿਰ ਉਹਨਾਂ ਨੂੰ ਯਹੋਸ਼ੂ ਨਾਲ ਵਾਅਦਾ ਕੀਤੀ ਜ਼ਮੀਨ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ |
ਮੂਸਾ ਦੇ ਕਾਨੂੰਨ ਅਨੁਸਾਰ ਜ਼ੱਜ਼ਾਂ ਨੇ ਲਗਭਗ 400 ਸਾਲਾਂ ਲਈ ਇਜਰਾਈਲ ਦੇ 12 ਕਬੀਲਿਆਂ ਤੇ ਰਾਜ ਕੀਤਾ|ਜਦੋਂ ਉਹਨਾਂ ਨੇ ਦੂਸਰੇ ਦੇਸ਼ਾਂ ਵਾਂਗ ਇੱਕ ਰਾਜਾ ਦੀ ਇੱਛਾ ਜ਼ਾਹਰ ਕੀਤੀ ਤਾਂ ਪਰਮੇਸ਼ਰ ਨੇ ਸਾਊਲ ਨੂੰ ਉਹਨਾਂ ਦਾ ਰਾਜਾ ਨਿਯੁਕਤ ਕੀਤਾ,ਜਿਸਨੇ ਉਹਨਾਂ ਉੱਤੇ 40 ਸਾਲ ਲਈ ਰਾਜ ਕੀਤਾ|ਰਾਜਾ ਡੇਵਿਡ ਅਤੇ ਉਸਦੇ ਪੁੱਤਰ ਨੇ ਸੁਲੇਮਾਨ ਦੀ ਤਰਾਂ 40-40 ਸਾਲ ਲਈ ਰਾਜ ਕੀਤਾ|ਸੁਲੇਮਾਨ ਦੇ ਰਾਜ ਦੌਰਾਨ, ਇਸਰਾਈਲ ਦੀ ਸ਼ਾਨ ਸਿਖਰ ਤੇ ਸੀ ਅਤੇ ਪਹਿਲਾ ਮੰਦਿਰ ਬਣਾਇਆ ਗਿਆ ਸੀ,ਪਰ ਕਿਉਂਕਿ ਬਿਰਧ ਉਮਰ ਵਿੱਚ ਸੁਲੇਮਾਨ ਨੇ ਪਰਮੇਸ਼ਰ ਵੱਲੋਂ ਦਿਲ ਮੋੜ ਲਿਆ ਸੀ,ਇਸ ਲਈ ਪਰਮੇਸ਼ਰ ਨੇ ਉਸਨੁੰ ਦੱਸਿਆ ਕਿ ਇਹਨਾਂ ਵਿੱਚੋਂ 10 ਕਬੀਲਿਆਂ ਤੇ ਤੇਰਾ ਪੁੱਤਰ ਰਾਜ ਨਹੀਂ ਕਰੇਗਾ|
ਸੁਲੇਮਾਨ ਦੀ ਮੌਤ ਤੋਂ ਬਾਅਦ ਇਸਰਾਈਲ ਵੰਡਿਆ ਗਿਆ ਅਤੇ10 ਉੱਤਰੀ ਕਬੀਲਿਆਂ ਤੇ ਜ਼ਾਲਮ ਰਾਜੇ ਰਾਜ ਕਰਦੇ ਰਹੇ ਜਿਹੜੇ ਕਿ ਡੇਵਿਡ ਅਤੇ ਸੁਲੇਮਾਨ ਦੇ ਵੰਸ਼ ਵਿੱਚੋ ਨਹੀਂ ਸਨ | ਇਸ ਉੱਤਰੀ ਸਲਤਨਤ ਦਾ ਨਾਮ ਇਸਰਾਏਲ ਹੀ ਬਰਕਰਾਰ ਰੱਖਿਆ ਗਿਆ | ਅਤੇ Samaria ਨੂੰ ਇਸ ਦੀ ਰਾਜਧਾਨੀ ਬਣਾ ਦਿੱਤਾ ਗਿਆ | ਛੋਟੀ ਦੱਖਣੀ ਸਲਤਨਤ ਯਹੂਦਾਹ ਦੇ ਤੌਰ ਤੇ ਜਾਣੀ ਜਾਣ ਲੱਗੀ ਅਤੇ ਯਰੂਸ਼ਲਮ ਇਸ ਦੀ ਰਾਜਧਾਨੀ ਬਣਾਈ ਗਈ ਜਿਸ ਤੇ ਦਾਊਦ ਦੀ ਸੰਤਾਨ ਨੇ ਰਾਜ ਕੀਤਾ | ਦੱਖਣੀ ਸਲਤਨਤ ਦੇ ਲੋਕਾ ਨੂੰ ਯਹੂਦਾਹ ਦੇ ਰਾਜ ਦੇ ਨਾਮ ਤੋਂ "ਯਹੂਦੀ" ਦੇ ਤੌਰ ਤੇ ਜਾਣਿਆ ਜਾਣ ਲੱਗਾ |
ਇਸਰਾਈਲ ਦੇ ਉੱਤਰੀ ਸਲਤਨਤ ਦੀ ਦੁਸ਼ਟਤਾ ਕਾਰਨ ਅਸ਼ੂਰਆਂ ਨੇ ਉਹਨਾਂ ਨੂੰ ਹਰਾ ਦਿੱਤਾ ਅਤੇ ਬੰਦੀ ਬਣਾ ਲਿਆ |ਜੋ ਇਸਰਾਈਲੀ ਬਚ ਗਏ ਸਨ ਉਹ ਕਾਫ਼ਰ ਦੇਸ਼ਾਂ ਨਾਲ ਇੱਕਜੁਟ ਹੋ ਗਏ ਅਤੇ ਉਹਨਾਂ ਨੇ ਜ਼ਮੀਨ ਤੇ ਕਬਜ਼ਾ ਕਰ ਲਿਆ|ਇਹ ਲੋਕ ਸਾਮਰੀ ਨਾਮ ਨਾਲ ਜਾਣੇ ਜਾਣਗੇ ਅਤੇ ਉੱਤਰੀ ਇਸਰਾਈਲ ਦੇ10 ਕਬੀਲੇ ਕਦੇ ਵੀ ਇਕੱਠੇ ਨਾ ਹੋਏ|
ਯਹੂਦਾਹ ਦੇ ਦੱਖਣੀ ਰਾਜ ਨੂੰ ਅੰਤ ਵਿੱਚ ਹੋਰ ਦੇਵਤਿਆਂ ਦੀ ਸੇਵਾ ਦੇ ਲਈ ਸਜ਼ਾ ਦੇ ਤੌਰ ਤੇ ਹੌਲੀ ਹੌਲੀ ਬੇਬੀਲੋਨ ਵਿੱਚ ਲਿਆ ਜਾਵੇਗਾ, ਅਤੇ ਮੰਦਿਰ ਨੂੰ ਢਾਹ ਦਿੱਤਾ ਜਾਵੇਗਾ,ਪਰ 70 ਸਾਲ ਬਾਅਦ ਯਹੂਦੀ ਯਹੂਦਾਹ ਵਿੱਚ ਵਾਪਸ ਪਰਤੇ,ਯਰੂਸ਼ਲਮ ਵਿੱਚ ਮੰਦਿਰ ਨੂੰ ਦੁਬਾਰਾ ਬਣਾਇਆ ਗਿਆ ਅਤੇ ਡੇਵਿਡ ਦੇ ਉੱਤਰਾਧਿਕਾਰੀ ਦੇ ਰਾਜ ਨੂੰ ਜਾਰੀ ਰੱਖਿਆ ਗਿਆ|
ਈਸਾ ਦੇ ਵੇਲੇ, ਯਹੂਦਾਹ ਦੀ ਕੌਮ ਨੂੰ ਯਹੂਦਿਯਾ ਦੇ ਤੌਰ ਤੇ ਜਾਣਿਆ ਜਾਂਦਾ ਸੀ ਅਤੇ ਇਹ ਰੋਮਨ ਰਾਜ ਅਧੀਨ ਸੀ| ਯਿਸੂ ਮਸੀਹ ਅਤੇ ਉਸਦੇ ਚੇਲਿਆਂ ਨੇ ਇਸਰਾਈਲ ਘਰਾਣੇ ਦੀ ਮੰਗ ਨੂੰ ਦੇਖਦੇ ਹੋਏ ਧਰਮ ਪਰਚਾਰ ਸ਼ੁਰੂ ਕੀਤਾ| ਸ਼ਾਸ਼ਨ ਦੇ ਸਾਢੇ ਤਿੰਨ ਸਾਲ ਬਾਅਦ ਯਹੂਦੀਆਂ ਨੇ ਯਿਸੂ ਨੂੰ ਆਪਣੇ ਮਸੀਹਾ ਦੇ ਤੌਰ ਤੇ ਰੱਦ ਕਰ ਦਿੱਤਾ ਅਤੇ ਰੋਮਨ ਗਵਰਨਰ ਨੂੰ ਉਸਨੂੰ ਸਲੀਬ ਤੇ ਚੜਾਉਣ ਲਈ ਮਨਾ ਲਿਆ| 3 ਦਿਨ ਬਾਅਦ, ਉਹ ਮਰ ਕੇ ਫਿਰ ਜੀ ਉੱਠਿਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਆਪਣੇ ਆਪ ਨੂੰ ਸਵਰਗ ਵਿੱਚ ਆਪਣੇ ਪਿਤਾ ਦੇ ਸੱਜੇ ਪਾਸੇ ਬੈਠਾ ਦਿਖਾਇਆ|
ਯਿਸੂ ਨੇ ਸਲੀਬ ਚੜਨ ਤੋਂ ਪਹਿਲਾਂ ਦੱਸਿਆ ਕਿ ਉਸ ਦੀ ਸਜ਼ਾ ਰੱਦ ਕਰਨ ਤੋਂ ਬਾਅਦ ਯਰੂਸ਼ਲਮ ਨੂੰ ਸਾੜ ਦਿੱਤਾ ਜਾਵੇਗਾ ਮੰਦਰ ਨੂੰ ਤਬਾਹ ਕੀਤਾ ਜਾਵੇਗਾ, ਅਤੇ ਯਿਸੂ ਨੂੰ ਸਾਰੇ ਦੇਸਾਂ ਵਿੱਚ ਬੰਦੀ ਬਣਾਇਆ ਜਾਵੇਗਾ| ਇਹ ਭਵਿੱਖਬਾਣੀ 70 ਏ ਡੀ ਵਿੱਚ ਪੂਰੀ ਹੋ ਗਈ ਜਦੋਂ ਰੋਮੀ ਸਮਰਾਟ ਤੀਤੁਸ ਨੇ ਯਰੂਸ਼ਲਮ ਨੂੰ ਜਿੱਤ ਲਿਆ| 1800 ਸਾਲ ਲਈ ਯਿਸੂ ਸਾਰੇ ਦੇਸਾਂ ਵਿੱਚ ਫੈਲ ਗਿਆ|
ਫਿਰ 1948 ਵਿਚ, ਇੱਕ ਅਸੰਭਵ ਘਟਨਾ ਵਾਪਰੀ। ਇਸਰਾਏਲ ਰਾਜ ਦੀ ਸਥਾਪਨਾ ਕੀਤੀ ਗਈ ਅਤੇ ਇੱਕ ਵਾਰ ਫਿਰ ਵਾਅਦਾ ਕੀਤੀ ਜ਼ਮੀਨ ਪ੍ਰਾਪਤ ਕੀਤੀ | ਕਈ ਮਸੀਹੀ ਲੋਕਾਂ ਨੇ ਇਸ ਨੂੰ ਇੱਕ ਚਮਤਕਾਰ ਅਤੇ ਪਰਮੇਸ਼ੁਰ ਦੀ ਬਖ਼ਸ਼ ਮੰਨਿਆ, ਪਰ ਕੀ ਇਹ ਇਹ ਪਰਮੇਸ਼ੁਰ ਦੀ ਬਖ਼ਸ਼ ਹੀ ਸੀ ਜਾਂ ਅਗਿਆਤ ਸ਼ਕਤੀਆਂ ਦੀ ਤਾਕਸ ਸੀ? ਇਸ ਫਿਲਮ ਦਾ ਜਵਾਬ ਹੈ |
|